logo

ਕੌਮੀ ਪੱਧਰ ਤੇ ਗੋਲਡ ਮੈਡਲ ਜੇਤੂ ਖਿਡਾਰੀ ਦਾ ਸੁਖਪਾਲ ਖਹਿਰਾ ਨੇ ਕੀਤਾ ਸਨਮਾਨ

ਕੌਮੀ ਪੱਧਰ ਤੇ ਗੋਲਡ ਮੈਡਲ ਜੇਤੂ ਖਿਡਾਰੀ ਦਾ ਸੁਖਪਾਲ ਖਹਿਰਾ ਨੇ ਕੀਤਾ ਸਨਮਾਨ

ਤਾਕਤ ਮਿਲ਼ਣ ਤੇ ਦਲਿਤ ਖਿਡਾਰੀ ਨੂੰ ਪ੍ਰਮੋਟ ਕਰਨ ਦਾ ਦਿੱਤਾ ਭਰੋਸਾ

ਖਿਡਾਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਰਾਂਗਾ ਆਵਾਜ਼ ਬੁਲੰਦ: ਸੁਖਪਾਲ ਖਹਿਰਾ

ਸੰਗਰੂਰ 03 ਮਈ (ਹਰਚੇਤ ਸਿੰਘ ਭੁੱਲਰ) ਹਰਿਆਣਾ ਦੇ ਪਾਨੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ ‌2024 ਦੌਰਾਨ ਅੰਡਰ -19 ਬਾਕਸਿੰਗ ਵਿੱਚ ਸੰਗਰੂਰ ਦੇ ਦਲਿਤ ਪਰਿਵਾਰ ਨਾਲ ਸਬੰਧਤ ਡਾ ਅੰਬੇਡਕਰ ਨਗਰ ਵਿੱਚ ਰਹਿੰਦੇ 17 ਸਾਲਾਂ ਖਿਡਾਰੀ ਅਰਮਾਨ ਕਾਂਗੜਾ ਨੇ ਆਪਣੇ ਵਿਰੋਧੀ ਖਿਡਾਰੀਆਂ ਨੂੰ ਪਛਾੜਦਿਆਂ ਸੋਨੇ ਦਾ ਤਗਮਾ (ਗੋਲਡ ਮੈਡਲ) ਹਾਸਲ ਕੀਤਾ ਜੇਤੂ ਖਿਡਾਰੀ ਦਾ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵਿਧਾਇਕ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੀਨੀਅਰ ਦਲਿਤ ਲੀਡਰ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੀ ਹਾਜ਼ਰ ਸਨ ਇਸ ਮੌਕੇ ਖਿਡਾਰੀ ਅਰਮਾਨ ਕਾਂਗੜਾ ਨੇ ਸੁਖਪਾਲ ਖਹਿਰਾ ਨੂੰ ਦੱਸਿਆ ਕਿ ਹਰਿਆਣਾ ਦੇ ਪਾਨੀਪਤ ਵਿਖੇ 26 ਤੋਂ 28 ਅਪ੍ਰੈਲ ਤੱਕ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ ਵਿੱਚ 51 ਕਿਲੋਗ੍ਰਾਮ ਵਿੱਚ ਖੇਡਦਿਆਂ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦਰਜਨਾਂ ਵੱਖ - ਵੱਖ ਖੇਡ ਮੁਕਾਬਲਿਆਂ ਵਿੱਚ ਉਨ੍ਹਾਂ ਵੱਲੋਂ ਆਪਣੇ ਵਿਰੋਧੀ ਖਿਡਾਰੀਆਂ ਨੂੰ ਪਛਾੜਦਿਆਂ ਗੋਲਡ ਮੈਡਲ , ਸਿਲਵਰ ਮੈਡਲ ਅਤੇ ਬਰਾਊਨ ਮੈਡਲ ਹਾਸਲ ਕੀਤੇ ਹਨ ਇਸ ਮੌਕੇ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬੇਟੇ ਅਰਮਾਨ ਕਾਂਗੜਾ ਨੇ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕਰਕੇ ਪੰਜਾਬ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਅਜਿਹੇ ਬੱਚਿਆਂ ਮ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਅਰਮਾਨ ਦੀ ਛੋਟੇ ਹੁੰਦਿਆਂ ਹੀ ਖੇਡਾਂ ਵਿੱਚ ਜ਼ਿਆਦਾ ਦਿਲਚਸਪੀ ਸੀ ਜ਼ੋ ਮੁਕਾਮ ਇਸ ਬੱਚੇ ਨੇ ਹਾਸਲ ਕੀਤਾ ਹੈ ਇਹ ਉਸੇ ਮਿਹਨਤ ਅਤੇ ਲਗਨ ਦਾ ਨਤੀਜ਼ਾ ਹੈ। ਉਨ੍ਹਾਂ ਕਿਹਾ ਕਿ ਇਸ ਬੱਚੇ ਦੇ ਸਿਰ ਤੇ ਪਿਤਾ ਦਾ ਸਾਇਆ ਵੀ ਨਹੀਂ ਹੈ। ਤਿੰਨ ਵੱਡੀਆਂ ਭੈਣਾਂ ਦਾ ਇਕਲੌਤਾ ਛੋਟਾ ਭਰਾ ਹੈ।ਅਤੇ ਘਰ ਵਿੱਚ ਅਤਿ ਗਰੀਬੀ ਹੋਂਣ ਦੇ ਬਾਵਜੂਦ ਖੇਡਾਂ ਵਿੱਚ ਮੱਲਾਂ ਮਾਰਨਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਇਹ ਬੱਚਾ ਇੱਕ ਦਿਨ ਬੁਲੰਦੀਆਂ ਤੇ ਪਹੁੰਚੇਗਾ ਉਨ੍ਹਾਂ ਕਿਹਾ ਕਿ ਤਾਕਤ ਮਿਲ਼ਣ ਤੇ ਉਹ ਇਸ ਬੱਚੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਪੱਧਰ ਤੇ ਮਦਦ ਕਰਨਗੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਵੱਖ ਵੱਖ ਪ੍ਰੀਤੀ ਯੋਗਤਾਵਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦੇ ਹੱਕਾਂ ਲਈ ਉਹ ਹਮੇਸ਼ਾ ਆਵਾਜ਼ ਬੁਲੰਦ ਕਰਨਗੇ ਇਸ ਮੌਕੇ ਅਰਮਾਨ ਕਾਂਗੜਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅਨਿਲ ਕੁਮਾਰ ਘੀਚਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਭੁਪਿੰਦਰ ਸਿੰਘ ਜੱਸੀ, ਰਣਜੀਤ ਸਿੰਘ ਹੈਪੀ ਲਿੱਧੜਾਂ, ਪ੍ਰਦੀਪ ਸਿੰਘ, ਜਗਸੀਰ ਸਿੰਘ ਜੱਗਾ, ਸ਼ਕਤੀਜੀਤ ਸਿੰਘ , ਜੱਸੀ ਸੈਣੀ, ਸਾਜਨ ਕਾਂਗੜਾ ਪ੍ਰਧਾਨ,ਸ਼ਸ਼ੀ ਚਾਵਰੀਆ, ਰਾਜੇਸ਼ ਲੋਟ, ਰੂਪ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਸੁੱਖੀ ਆਦਿ ਹਾਜ਼ਰ ਸਨ।

10
1545 views